ਸਵੇਰੇ ਜਾਗਣ ਤੋਂ ਬਾਅਦ ਇਕ ਦਮ ਤਾਜ਼ੇ ਹੋਣ ਦਾ ਅਹਿਸਾਸ ਨਾ ਹੋਵੇ ਤਾਂ ਪੂਰਾ ਦਿਨ ਥਕਾਵਟ ਅਤੇ ਆਲਸ ਨਾਲ ਬਤੀਤ ਜਾਂਦਾ ਹੈ। ਅਜਿਹੇ 'ਚ ਕੋਈ ਵੀ ਕੰਮ ਕਰਨ ਦਾ ਦਿਲ ਨਹੀਂ ਕਰਦਾ। ਆਲਸ ਨਾਲ ਦਿਨ ਦੀ ਸ਼ੁਰੂਆਤ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਅਧੂਰੀ ਨੀਂਦ। ਸਿਹਤਮੰਦ ਖਾਣਾ ਨਾ ਖਾਣ ਨਾਲ ਚੰਗੀ ਨੀਂਦ ਨਹੀਂ ਆਉਂਦੀ। ਜਿਸ ਨਾਲ ਦਿਨ ਦੀ ਸ਼ੁਰੂਆਤ ਖਰਾਬ ਹੋ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਨੁਸਖਾ ਅਪਣਾਓ ਨਾਲ ਤੁਸੀਂ ਸਾਰਾ ਦਿਨ ਵਧੀਆ ਰਹਿ ਸਕਦੇ ਹੋ। ਆਓ ਜਾਣਦੇ ਹਾਂ ਇਹ ਨੁਸਖੇ ਬਾਰੇ।
ਬੜੇ ਕੰਮ ਦਾ ਹੈ ਇਹ ਨੁਸਖਾ— ਸੁਕੂਨ ਭਰੀ ਨੀਂਦ ਪਾਉਣ ਲਈ ਸ਼ਾਂਤੀ ਦੀ ਜ਼ਰੂਰਤ ਹੁੰਦੀ ਹੈ। ਸਰੀਰ ਦੇ ਸਾਰੇ ਅੰਗਾਂ ਨੂੰ ਆਰਾਮ ਮਿਲਦਾ ਹੈ ਤਾਂ ਹੀ ਵਧੀਆ ਨੀਂਦ ਆਉਂਦੀ ਹੈ। ਜੇਕਰ ਤੁਸੀਂ ਰੋਜ਼ ਕਸਰਤ ਨਹੀਂ ਕਰਦੇ ਤਾਂ ਚੈਨ ਦੀ ਨੀਂਦ ਲੈਣਾ ਥੌੜਾ ਮੁਸ਼ਕਿਲ ਹੁੰਦਾ ਹੈ। ਪਰ ਸੌਣ ਤੋਂ ਪਹਿਲਾਂ ਇਹ ਤਰੀਕਾ ਅਪਣਾਉਣ ਨਾਲ ਨੀਂਦ ਠੀਕ ਆਉਂਦੀ ਹੈ।
ਜ਼ਰੂਰੀ ਸਮੱਗਰੀ:
- 5 ਚਮਚ ਕੱਚਾ ਸ਼ਹਿਦ(ਬਾਜ਼ਾਰ 'ਚੋਂ ਮਿਲਣ ਵਾਲੇ ਸ਼ਹਿਦ ਦੀ ਵਰਤੋਂ ਨਾ ਕਰੋ)
- 1 ਚਮਚ ਸੇਂਧਾ ਨਮਕ
- ਇਨ੍ਹਾਂ ਦੋਨਾਂ ਨੂੰ ਮਿਲਾ ਕੇ ਇਕ ਕੱਚ ਦੇ ਜਾਰ 'ਚ ਰੱਖ ਦਿਓ। ਤੁਸੀਂ ਚਾਹੋ ਤਾਂ ਜ਼ਿਆਦਾ ਮਾਤਰਾਂ 'ਚ ਵੀ ਇਨ੍ਹਾਂ ਸਮੱਗਰੀਆਂ ਦੀ ਵਰਤੋਂ ਕਰ ਸਕਦੇ ਹੋ। ਪਰ ਧਿਆਨ ਰੱਖੋ ਕਿ ਇਸ ਦਾ ਅਨੁਪਾਤ5:1 ਹੋਣਾ ਚਾਹੀਦਾ ਹੈ।
ਕਿਸ ਤਰ੍ਹਾਂ ਕਰੇ ਵਰਤੋਂ— ਤੁਸੀਂ ਜੋ ਮਿਸ਼ਰਨ ਬਣਾਇਆ ਹੈ, ਉਸਦਾ ਇਕ ਚਮਚ ਰਾਤ ਨੂੰ ਸੌਣ ਤੋਂ ਪਹਿਲਾਂ ਖਾਓ। ਇਸ ਨੂੰ ਆਪਣੀ ਜੀਭ ਦੇ ਹੇਠਾਂ ਰੱਖੋ ਅਤੇ ਇਸ ਨੂੰ ਹੌਲੀ-ਹੌਲੀ ਆਪਣੇ ਮੂੰਹ 'ਚ ਘੁਲਣ ਦਿਓ। ਸੇਂਧਾ ਨਮਕ 'ਚ 84 ਤੋਂ ਜ਼ਿਆਦਾ ਮਿਨਰਲ ਹੁੰਦੇ ਹਨ, ਜਿਸ ਨਾਲ ਸਰੀਰ ਨੂੰ ਆਰਾਮ ਮਿਲਦਾ ਹੈ ਅਤੇ ਇਹ ਥਕਾਵਟ ਦੂਰ ਕਰਦਾ ਹੈ।
ਕੱਚੇ ਸ਼ਹਿਦ 'ਚ ਗੁਲੂਕੋਜ਼ ਹੁੰਦਾ ਹੈ ਜੋ ਸਰੀਰ ਦੀ ਨਾੜੀਆਂ ਦੇ ਜ਼ਰੀਏ ਸਰੀਰ ਦੇ ਅੰਗਾਂ ਦੀ ਮੁਰੰਮਤ ਕਰਦਾ ਹੈ। ਸੌਣ ਤੋਂ ਪਹਿਲਾਂ ਸ਼ਹਿਦ ਦੀ ਵਰਤੋਂ ਨਾਲ ਲੀਵਰ 'ਚ ਗੁਲੂਕੋਜ਼ ਦੀ ਮਾਤਰਾ ਠੀਕ ਰਹਿੰਦੀ ਹੈ ਅਤੇ ਇਸ ਨਾਲ ਸਰੀਰ 'ਚੋ ਜ਼ਹਿਰੀਲੇ ਪਦਾਰਥ ਆਸਾਨੀ ਨਾਲ ਬਾਹਰ ਨਿਕਲ ਜਾਂਦੇ ਹਨ। ਇਸ ਤੋਂ ਇਲਾਵਾ ਗੁਲੂਕੋਜ਼ਨ ਥਕਾਵਟ ਦੇ ਲਈ ਜ਼ਿੰਮੇਵਾਰ ਹਾਰਮੋਨਜ਼ ਨੂੰ ਬਣਨ ਤੋਂ ਰੋਕਦਾ ਹੈ ਅਤੇ ਇਸ ਨਾਲ ਚੈਨ ਦੀ ਨੀਂਦ ਆਉਂਦੀ ਹੈ।
ਇਸ ਤੋਂ ਇਲਾਵਾ ਚੰਗੀ ਅਤੇ ਸੁਕੂਨ ਭਰੀ ਨੀਂਦ ਲਈ ਜ਼ਰੂਰੀ ਹੈ ਥਕਾਵਟ ਦੂਰ ਕਰੋ ਅਤੇ ਰੋਜ਼ ਕਸਰਤ ਕਰੋ।
ਸਰਵਾਈਕਲ ਕੈਂਸਰ ਵਿਚ ਹਲਦੀ ਫਾਇਦੇਮੰਦ
NEXT STORY